Thursday 11 August 2016

ਆਪਣੀ ਤਾਂ ਸਿੱਧੀ ਲੜਾਈ ਏ 11.8.16—9.53PM



ਆਪਣੀ ਤਾਂ ਸਿੱਧੀ ਲੜਾਈ ਏ 11.8.16—9.53PM

ਆਪਣੀ ਤਾਂ ਸਿੱਧੀ ਲੜਾਈ ਏ 
ਪ੍ਰਮਾਤਮਾ ਦੇ ਕੰਨੀ ਵੀ ਪਾਈ ਏ 
ਵਿਆਹੁਣਾ ਤਾਂ ਤੈਨੂੰ ਵਿਆਹੁਣਾ 
ਜਾਂ ਬਣ ਕੇ ਰਹਿਣਾ ਸ਼ੁਦਾਈ ਏ 

ਗੋਟੇ ਸਿਤਾਰੇ ਦੀ ਟੋਰ ਤਾਂ ਵੇਖ  
ਕੁੜਤੀ ਵੀ ਨਵੀਂ ਸਿਲਵਾਈ ਏ 
ਕੰਨਾਂ ਵਿਚ ਝੁਮਕੇ ਤੇ ਵਾਲਿਆਂ 
ਨੱਕ ਵਿਚ ਨਥ ਵੀ ਕਢਾਈ ਏ 

ਵੱਲ ਵੀ ਮੈਂ ਸਿੱਦਰੇ ਕਰਾ ਲਏ ਨੇ 
ਵਾਲਾਂ ਨੂੰ ਮੇਹਂਦੀ ਵੀ ਮੈਂ ਲਾਈ ਏ 
ਚਸ਼ਮਾ ਚੜ੍ਹਿਆ ਸ਼ਿਖਰ ਵਾਲਾਂ ਤੇ 
ਟੌਰ ਆਪਣੀ ਮੈਂ ਨਵੀਂ ਬਣਾਈ ਏ 

ਅੱਖਾਂ ਵੀ ਮਟਕਣ ਕਜਰਾ ਲਾ ਕੇ 
ਚੇਹਰੇ ਤੇ ਲਾਲੀ ਵੀ ਮਲ ਲਾਈ ਏ 
ਹਸਰਤ ਮੇਰੀ ਦਾ ਤੂੰ ਹਾਲ ਨ ਪੂਛ 
ਤੈਨੂੰ ਉਡੀਕਦੀ ਕਿੰਝ ਘਬਰਾਈ ਏ 

ਵੱਲ ਨ ਪੈ ਜਾਏ ਕੋਈ ਮੇਰੀ ਗੱਲ ਨੂੰ 
ਗਰਦਨ ਵੇਖ ਮੈਂ ਸਿਧੀ ਅਕੜਾਈ ਏ 
ਸੰਗਲੀ ਸੋਨੇ ਦੀ ਮੂਲ ਲਈ ਵੇ ਬੀਬਾ 
ਤੇਰੇ ਖੂੰਟੇ ਤੇ ਬਨਣ ਕਸਰ ਥਾਂਈ ਏ 

ਅਥਰੂ ਰੋਕ ਕੇ ਖੜ ਗਈ ਉਡੀਕਦੀ 
ਬੱਸ ਜਿਵੈਂ ਤੇਰੀਏ ਆਈ ਤੇ ਆਈ ਏ 
ਮੈਨੂੰ ਨ ਰੋਕੀਂ ਕਿਤੇ ਮੇਰਾ ਸਾਹ ਰੁਕ ਜੈ  
ਲੈਣੀ ਨ ਪਵੇ ਭਾਂਵੇ ਅੰਤਿਮ ਵਿਦਾਈ ਏ 

ਲੈਣੀ ਨ ਪਵੇ ਭਾਂਵੇ ਅੰਤਿਮ ਵਿਦਾਈ ਏ 
....................... ਅੰਤਿਮ ਵਿਦਾਈ ਏ 


Poet: Amrit Pal Singh Gogia “Pali”

No comments:

Post a Comment