ਬੋੜ੍ਹ ਦੀ ਛਾਂ ਤੋਂ ਕਿਤੇ ਜਯਾਦਾ
ਮਾਂ ਤੇਰੀ ਛਾਂ ਦੀ ਛਾਂ ਹੁੰਦੀ ਏ
ਮੈਂ ਤੈਨੂ ਦੱਸਾਂ ਤਾਂ ਕਿਵੇਂ ਦਸਾਂ
ਦੱਸਾਂ ਤੇ ਮੈਲੀ ਜੁਬਾਂ ਹੋਂਦੀ ਏ
ਏਹੋ ਜੇਹੀ ਤਾਂ ਕੇਵਲ ਮਾਂ ਹੁੰਦੀ ਏ
ਉਮਰ ਸਾਰੀ ਕੱਢੀ ਪੁੱਤ ਪੁੱਤ ਜਪਦੀ
ਦੇਣੀਆਂ ਏ ਦੇਖ ਦੇਖ ਹੈਰਾਨ ਹੁੰਦੀ ਏ
ਮਾਂ ਹੈ ਜਾਂ ਰਬ ਦਾ ਕੋਈ ਰੂਪ ਦੂਜਾ
ਉਮਰਾਂ ਤੋਂ ਵੀ ਪਯੀ ਕੁਰਬਾਨ ਹੁੰਦੀ ਏ
ਏਹੋ ਜੇਹੀ ਤਾਂ ਕੇਵਲ ਮਾਂ ਹੁੰਦੀ ਏ
ਕੋਈ ਕਦਰ ਇਸ ਦੀ ਜਾਣੇ ਨ ਜਾਣੇ
ਮਾਂ ਫਿਰ ਵੀ ਨਹੀਂ ਪਰੇਸ਼ਾਨ ਹੋਂਦੀ ਏ
ਪੁੱਤ ਦੇ ਬਸਤੇ ਫੁਲਕਾ ਅਚਾਰ ਹੋਵੇ
ਆਪ ਭੁੱਖੀ ਪਈ ਲਾਚਾਰ ਹੋਂਦੀ ਏ
ਏਹੋ ਜੇਹੀ ਤਾਂ ਕੇਵਲ ਮਾਂ ਹੁੰਦੀ ਏ
ਪੁੱਤ ਚੜ੍ਹਿਆ ਬੁਖਾਰ ਹੱਡ ਭੰਨੀ ਦਾ
ਮਾਂ ਹੱਡ ਭਨ ਜਾਗੇ ਕੁਰਬਾਨ ਹੁੰਦੀ ਏ
ਤਾਪ ਆਪ ਨੂੰ ਚੜ੍ਹਿਆ ਭਾਵੇਂ ਚਾਰ ਹੋਵੇ
ਸੁੱਤੀ ਸੁੱਤੀ ਵੀ ਕਰਦੀ ਤਿਮਾਰ ਹੁੰਦੀ ਏ
ਏਹੋ ਜੇਹੀ ਤਾਂ ਕੇਵਲ ਮਾਂ ਹੁੰਦੀ ਏ
ਮਾਂ ਦੇ ਅਥਰੂਆਂ ਦੀ ਕਦਰ ਕੌਣ ਜਾਣੇ
ਪੁੱਤ ਦੇ ਅਥਰੂਆਂ ਤੇ ਕੁਰਬਾਨ ਹੁੰਦੀ ਏ
ਇਕ ਇਕ ਅਥਰੂ ਪੂੰਜਦੀ ਪੁੱਜ ਗਈ ਏ
ਫਿਰ ਵੀ ਪੁੱਤ ਨੂੰ ਵੇਖ ਨਿਹਾਲ ਹੁੰਦੀ ਏ
ਏਹੋ ਜੇਹੀ ਤਾਂ ਕੇਵਲ ਮਾਂ ਹੁੰਦੀ ਏ
ਏਹੋ ਜੇਹੀ ਤਾਂ ਕੇਵਲ ਮਾਂ ਹੁੰਦੀ ਏ
Poet: Amrit Pal Singh Gogia “Pali”
Amazing Gogia Ji, u recreate mother's love.
ReplyDeleteThank you
Thank you so much Sukhbir for you appreciation!
DeleteMissing my bua/dadi............love you.
ReplyDelete