ਬੋੜ੍ਹ ਦੀ ਛਾਂ ਤੋਂ ਕਿਤੇ ਜਯਾਦਾ 
ਮਾਂ ਤੇਰੀ ਛਾਂ ਦੀ ਛਾਂ ਹੁੰਦੀ ਏ 
ਮੈਂ ਤੈਨੂ ਦੱਸਾਂ ਤਾਂ ਕਿਵੇਂ ਦਸਾਂ 
ਦੱਸਾਂ ਤੇ ਮੈਲੀ ਜੁਬਾਂ ਹੋਂਦੀ ਏ 
ਏਹੋ ਜੇਹੀ ਤਾਂ ਕੇਵਲ ਮਾਂ ਹੁੰਦੀ ਏ
ਉਮਰ ਸਾਰੀ ਕੱਢੀ ਪੁੱਤ ਪੁੱਤ ਜਪਦੀ  
ਦੇਣੀਆਂ ਏ ਦੇਖ ਦੇਖ ਹੈਰਾਨ ਹੁੰਦੀ ਏ 
ਮਾਂ ਹੈ ਜਾਂ ਰਬ ਦਾ ਕੋਈ ਰੂਪ ਦੂਜਾ 
ਉਮਰਾਂ ਤੋਂ ਵੀ ਪਯੀ ਕੁਰਬਾਨ ਹੁੰਦੀ ਏ 
ਏਹੋ ਜੇਹੀ ਤਾਂ ਕੇਵਲ ਮਾਂ ਹੁੰਦੀ ਏ
ਕੋਈ ਕਦਰ ਇਸ ਦੀ ਜਾਣੇ ਨ ਜਾਣੇ 
ਮਾਂ ਫਿਰ ਵੀ ਨਹੀਂ ਪਰੇਸ਼ਾਨ ਹੋਂਦੀ ਏ 
ਪੁੱਤ ਦੇ ਬਸਤੇ ਫੁਲਕਾ ਅਚਾਰ ਹੋਵੇ 
ਆਪ ਭੁੱਖੀ ਪਈ ਲਾਚਾਰ ਹੋਂਦੀ ਏ 
ਏਹੋ ਜੇਹੀ ਤਾਂ ਕੇਵਲ ਮਾਂ ਹੁੰਦੀ ਏ
ਪੁੱਤ ਚੜ੍ਹਿਆ ਬੁਖਾਰ ਹੱਡ ਭੰਨੀ ਦਾ 
ਮਾਂ ਹੱਡ ਭਨ ਜਾਗੇ ਕੁਰਬਾਨ ਹੁੰਦੀ ਏ 
ਤਾਪ ਆਪ ਨੂੰ ਚੜ੍ਹਿਆ ਭਾਵੇਂ ਚਾਰ ਹੋਵੇ 
ਸੁੱਤੀ ਸੁੱਤੀ ਵੀ ਕਰਦੀ ਤਿਮਾਰ ਹੁੰਦੀ ਏ 
ਏਹੋ ਜੇਹੀ ਤਾਂ ਕੇਵਲ ਮਾਂ ਹੁੰਦੀ ਏ
ਮਾਂ ਦੇ ਅਥਰੂਆਂ ਦੀ ਕਦਰ ਕੌਣ ਜਾਣੇ 
ਪੁੱਤ ਦੇ ਅਥਰੂਆਂ ਤੇ ਕੁਰਬਾਨ ਹੁੰਦੀ ਏ 
ਇਕ ਇਕ ਅਥਰੂ ਪੂੰਜਦੀ ਪੁੱਜ ਗਈ ਏ 
ਫਿਰ ਵੀ ਪੁੱਤ ਨੂੰ ਵੇਖ ਨਿਹਾਲ ਹੁੰਦੀ ਏ 
ਏਹੋ ਜੇਹੀ ਤਾਂ ਕੇਵਲ ਮਾਂ ਹੁੰਦੀ ਏ
ਏਹੋ ਜੇਹੀ ਤਾਂ ਕੇਵਲ ਮਾਂ ਹੁੰਦੀ ਏ
Poet: Amrit Pal Singh Gogia “Pali”

Amazing Gogia Ji, u recreate mother's love.
ReplyDeleteThank you
Thank you so much Sukhbir for you appreciation!
DeleteMissing my bua/dadi............love you.
ReplyDelete